14 / 100

Live to die_Punjabi1

Download PDF

ਵਿਗਿਆਨ ਨੇ ਐਨੀਆਂ ਅਧਿਕ ਦਿਸ਼ਾਵਾਂ ਵਿੱਚ ਉੱਨਤੀ ਕਰ ਲਈ ਹੈ, ਇੱਥੋਂ ਤੱਕ ਕਿ ਪੁਲਾੜ ਵੀ ਖ਼ੋਜ ਲਿਆ ਹੈ-ਪ੍ਰੰਤੂ ਮੌਤ ਦਾ ਵਿਸ਼ਾ ਅੱਜ ਵੀ ਖ਼ੋਜਿਆ ਨਹੀਂ ਜਾ ਸਕਿਆ। ਮਨੁੱਖੀ ਸਰੀਰ ਅਤੇ ਉਸ ਉਪਗ੍ਰਹਿ ਉੱਤੇ ਉਸਦੀ ਹੋਂਦ, ਅਣੂਆਂ ਅਤੇ ਕੁਦਰਤੀ ਹੜ੍ਹਾਂ ਆਦਿ ਸੱਚਾਈਆਂ ਦੇ ਬਾਰੇ ਵਿਗਿਆਨਕ ਸੰਸਾਰ ਨੂੰ ਸਮਝਾ ਰਹੇ ਹਨ-ਪ੍ਰੰਤੂ ਹਰੇਕ ਮਨੁੱਖ ‘ਤੇ ਆਉਣ ਵਾਲ਼ੇ ਇਸ ਭਿਆਨਕ ਅੰਤ ਅਰਥਾਤ ਮੌਤ ਦੇ ਵਿਸ਼ੇ ਵਿੱਚ ਥੋੜ੍ਹਾ ਹੀ ਸਿਖਾਇਆ ਗਿਆ ਹੈ। ਕੁਝ ਲੋਕ ਮੌਤ ਦੇ ਵਿਸ਼ੇ ਨੂੰ ਪੜ੍ਹਨ ਦੇ ਯੋਗ ਜਾਂ ਇੱਛੁਕ ਜਾਪਦੇ ਹਨ, ਪਰ ਇਹ ਹਰੇਕ ਨੂੰ ਨਿਗਲ਼ ਰਹੀ ਹੈ। ਮਨੁੱਖ ਦਾ ਕੁੱਖ ਨੂੰ ਛੱਡਦਿਆਂ ਹੀ ਸੂਰਜ ਦੀਆਂ ਕਿਰਨਾਂ ਨੂੰ ਨਮਸਕਾਰ ਕਰਨਾ, ਮੌਤ ਦੇ ਇਕਰਾਰਨਾਮੇ ਉੱਤੇ ਦਸਤਖ਼ਤ ਕਰਨਾ ਹੈ। ਇਸ ਵਿੱਚ ਇੱਛਾ ਜਾਂ ਅਣਇੱਛਾ ਨਹੀਂ ਹੈ। ਬਾਈਬਲ ਕਹਿੰਦੀ ਹੈ-”ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ”। ”ਪਾਪ ਦੀ ਮਜ਼ੂਰੀ ਤਾਂ ਮੌਤ ਹੈ” (ਰੋਮੀ. 3:23; 6:23)। ”ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਉਂ ਹੁੰਦਾ ਹੈ” (ਇਬ. 9:27)। ਅਸੀਂ ਸਭ ਜ਼ਰੂਰ ਮਰਾਂਗੇ; ਅਤੇ ਜੇਕਰ ਅਸੀਂ ਇਸ ਜੀਵਨ ਵਿੱਚ ਅਲੱਗ ਹੋ ਗਏ ਤਾਂ ਪੂਰੀ ਸਦੀਪਕਤਾਈ ਵਿੱਚ ਵੀ ਉਸ ਤੋਂ ਅਲੱਗ ਹੀ ਰਹਾਂਗੇ।
ਕੇਵਲ ਇੱਕ ਵਿਅਕਤੀ ਨੇ ਹੀ ਮੌਤ ਦੇ ਭੇਤਾਂ ਨੂੰ ਖੋਲ੍ਹਿਆ ਹੈ ਅਤੇ ਮਨੁੱਖ ਜਾਤੀ ਨੂੰ ਜੀਵਨ ਤੋਂ ਅਮਰਤਾ ਵੱਲ ਲੈ ਜਾਣ ਵਾਲ਼ਾ ‘ਨਵਾਂ ਅਤੇ ਜੀਉਂਦਾ ਰਾਹ’ ਪ੍ਰਗਟ ਕੀਤਾ ਹੈ-ਸਾਡੇ ਮੁਕਤੀਦਾਤੇ ਯਿਸ਼ੂ ਮਸੀਹ ”ਉਸ ਨੇ ਮੌਤ ਦਾ ਨਾਸ਼ ਕਰ ਦਿੱਤਾ ਅਤੇ ਜੀਵਨ ਅਤੇ ਅਬਨਾਸ ਨੂੰ ਖ਼ੁਸ਼ਖ਼ਬਰੀ ਦੇ ਰਾਹੀਂ ਪ੍ਰਕਾਸ਼ ਕੀਤਾ।” ( 1 ਤਿਮੋ. 1:10)। ਉਹ ਸਾਡੇ ਪਾਪਾਂ ਲਈ ਮਰ ਗਿਆ, ਦਫ਼ਨਾਇਆ ਗਿਆ, ਪਰਮੇਸ਼ਰ ਦੀ ਸਮਰੱਥਾ ਦੇ ਦੁਆਰਾ ਜਿਵਾਏ ਜਾ ਕੇ ਉਸਨੇ ਪਾਪ, ਮੌਤ, ਨਰਕ ਅਤੇ ਕਬਰ ਉੱਤੇ ਫ਼ਤਹਿ ਪਾਈ। ਇਸ ਲਈ ਜੀਵਨ ਅਤੇ ਮੌਤ ਉਹਦੇ ਆਲ਼ੇ-ਦੁਆਲ਼ੇ ਘੁੰਮਦੇ ਹਨ। ਉਸਦੇ ਪੁਨਰਉੱਥਾਨ ਲਈ ਕਈ ਚੇਲੇ ਚਸ਼ਮਦੀਦ ਗਵਾਹ ਸਨ ਅਤੇ ਸੰਸਾਰ ਦੇ ਕਈ ਲੱਖਾਂ ਲੋਕ ਅੱਜ ਇਹ ਗਵਾਹੀ ਦਿੰਦੇ ਹਨ ਕਿ ਉਹ ਸੱਚਮੁੱਚ ਜ਼ਿੰਦਾ ਹੈ। ”ਮੈਂ ਮੁਰਦਾ ਸਾਂ ਅਰ ਵੇਖ, ਮੈਂ ਜੁੱਗੋ ਜੁੱਗ ਜੀਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ਼ ਹਨ” (ਪ੍ਰਕਾ. 1:18)।
ਯਿਸ਼ੂ ਨੇ ਸਲੀਬ ਦੀ ਮੌਤ ਤੱਕ ਆਪਣੇ ਆਪ ਨੂੰ ਹਲੀਮ ਕੀਤਾ। ਉਸਨੂੰ ਹਰੇਕ ਮਨੁੱਖ ਦੇ ਲਈ ਮੌਤ ਚੱਖਣੀ ਪਈ, ”ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਹਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ੈਤਾਨ ਨੂੰ ਨਾਸ਼ ਕਰੇ। ਅਤੇ ਉਨ੍ਹਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਗ਼ੁਲਾਮੀ ਵਿੱਚ  ਫਸੇ ਹੋਏ ਸਨ ਛੁਡਾਵੇ” (ਇਬ. 2:9, 14, 15)।
ਧਰਤੀ ‘ਤੇ ਰਹਿਣ ਦੇ ਸਮੇਂ, ਯਿਸ਼ੂ ਮਸੀਹ ਨੇ ਬਿਮਾਰਾਂ ਨੂੰ ਨਿਰੋਏ ਕੀਤਾ, ਮੁਰਦਿਆਂ ਨੂੰ ਜਿਵਾਇਆ, ਅੰਨ੍ਹਿਆਂ ਨੂੰ ਰੌਸ਼ਨੀ ਦਿੱਤੀ, ਬੋਲ਼ਿਆਂ ਦੇ ਕੰਨ ਖੋਲ੍ਹੇ ਅਤੇ ਲੰਗੜਿਆਂ ਨੂੰ ਚਲਾ ਕੇ ਇਹ ਪ੍ਰਗਟ ਕੀਤਾ ਕਿ ਉਹ ਆਪ ਹੀ ਜੀਵਨ ਅਤੇ ਪੁਨਰਉੱਥਾਨ ਹੈ। ਉਹਨੇ ਪਰਮੇਸ਼ਰ ਉੱਤੇ ਵਿਸ਼ਵਾਸ ਕਰਨਾ ਸਿਖਾਇਆ। ਮੌਤ ਤੋਂ ਬਾਅਦ ਦੇ ਜੀਵਨ ਦੇ ਬਾਰੇ ਵਿੱਚ ਉਸਨੇ ਪੂਰਨ ਨਿਸ਼ਚੇ

ਨਾਲ਼ ਸਿਖਾਇਆ। ਉਸਨੇ ਆਪ ਹੀ ਸਾਡੇ ਪਾਪਾਂ ਨੂੰ ਚੁੱਕ ਲਿਆ ਅਤੇ ਸਲੀਬ ਉੱਤੇ ਸਾਡੀ ਸਜ਼ਾ ਨੂੰ ਆਪਣੇ ਉੱਤੇ ਲੈ ਲਿਆ। ਫਿਰ ਉਹ ਫਤਹਿ ਨਾਲ਼ ਜੀਅ ਉੱਠਿਆ ਤਾਂ ਕਿ ਅਸੀਂ ਉਸ ਉੱਤੇ ਵਿਸ਼ਵਾਸ ਕਰੀਏ ਅਤੇ ਇਹ ਜਾਣ ਲਈਏ ਕਿ ਉਹ ਰਾਹ, ਸੱਚਾਈ ਅਤੇ ਜਿਉਣ ਦਾ ਹੈ।

ਰਾਹ: ਯਿਸ਼ੂ ਉਹ ਜੀਉਂਦਾ ਰਾਹ ਹੈ ਜੋ ਤੁਹਾਨੂੰ ਪਿਤਾ ਪਰਮੇਸ਼ਰ ਦੇ ਕੋਲ਼ ਲਿਆ ਕੇ ਸਾਰੀਆਂ ਪਰਖਾਂ ‘ਤੇ ਫ਼ਤਹਿਮੰਦ ਬਣਾਉਂਦਾ ਹੈ, ਤਾਂ ਕਿ ਤੁਸੀਂ ਬਿਨਾਂ ਡਰ ਦੇ, ਸਦੀਪਕ ਜੀਵਨ ਲਈ ਪੂਰਨ ਨਿਸ਼ਚੈ ਜਾਂ ਯਕੀਨ ਨਾਲ਼, ਮੌਤ ਦਾ ਸਾਹਮਣਾ ਕਰ ਸਕੋ।

ਸੱਚਾਈ: ਯਿਸ਼ੂ ਉਹ ਸੱਚਾਈ ਹੈ ਜਿਸ ਨੂੰ ਤੁਹਾਡੀ ਜਾਨ ਜਾਣਨਾ ਚਾਹੁੰਦੀ ਹੈ, ਉਹ ਜੋ ਤੁਹਾਨੂੰ ਪਾਪ ਅਤੇ ਡਰ ਤੋਂ ਮੁਕਤ ਕਰੇਗਾ।

ਜੀਵਨ: ਯਿਸ਼ੂ ਉਹ ਸਦੀਪਕ ਜੀਵਨ ਹੈ ਜਿਸਦਾ ਸਰੀਰਕ ਮੌਤ ਅੰਤ ਨਹੀਂ ਕਰ ਸਕਦੀ, ਜੀਵਨ ਜਿਹੜਾ ਅਵਿਨਾਸੀ ਅਤੇ ਅਮਰ ਸਰੀਰ ਨੂੰ ਪਹਿਨੀ ਰੱਖੇਗਾ।

ਬਹੁਤ ਜਲਦੀ ਹੀ ਮੌਤ ਦਾ ਦੂਤ, ਦੁਰਘਟਨਾ, ਬਿਮਾਰੀ ਜਾਂ ਬੁਢਾਪੇ ਦੇ ਦੁਆਰਾ ਤੁਹਾਡੀ ਜਾਨ ਮੰਗੇਗਾ। ਸਦੀਪਕ ਮੌਤ ਵਿੱਚ ਹਮੇਸ਼ਾਂ ਲਈ ਖੋਹ ਜਾਣ ਤੋਂ ਪਹਿਲਾਂ, ਤੁਸੀਂ ਯਿਸ਼ੂ ਮਸੀਹ ਦੀ ਅੱਤ ਵੱਡੀ ਜ਼ਰੂਰਤ ਨੂੰ ਜਾਣ ਲਓ। ਉਹਨੇ ਕਿਹਾ,”ਪੁਨਰਉੱਥਾਨ ਅਤੇ ਜੀਵਨ ਮੈਂ ਹੀ ਹਾਂ, ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ” (ਯੂਹੰ. 11:25)। ਪ੍ਰਭੂ ਯਿਸ਼ੂ ਮਸੀਹ ਉੱਤੇ ਵਿਸ਼ਵਾਸ ਕਰੋ, ਆਪਣੇ ਪਾਪਾਂ ਤੋਂ ਮਨ ਫਿਰਾਓ ਅਤੇ ਉਸਨੂੰ ਆਪਣੇ ਮੁਕਤੀਦਾਤੇ ਦੇ ਰੂਪ ਵਿੱਚ ਸਵੀਕਾਰ ਕਰੋ। ਮੌਤ ਦਾ ਤੁਹਾਡੇ ਉੱਤੇ ਕੋਈ ਅਧਿਕਾਰ ਨਹੀਂ ਹੋਵੇਗਾ ਕਿਉਂਕਿ ਪਰਮੇਸ਼ਰ ਤੁਹਾਨੂੰ ਪਵਿੱਤਰਤਾ ਦੀ ਆਤਮਾ ਨਾਲ਼ ਭਰ ਦੇਵੇਗਾ ਜਿਸਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ।
ਆਓ, ਸੁਣੀਏ ਅਤੇ ਸਿੱਖੀਏ। ਸੱਚਾਈ ਤੁਹਾਨੂੰ ਪਾਪ ਅਤੇ ਮੌਤ ਤੋਂ ਛੁਡਾਏਗੀ। ਯਿਸ਼ੂ ਜੋ ਪੁਨਰਉੱਥਾਨ ਅਤੇ ਜੀਵਨ ਹੈ, ਉਹ ਤੁਹਾਨੂੰ ਇਸ ਵਿੱਚ ਆਉਣ ਲਈ ਸੱਦ ਰਿਹਾ ਹੈ।

ਪ੍ਰਾਰਥਨਾ: ”ਪਿਆਰੇ ਪ੍ਰਭੂ ਯਿਸ਼ੂ, ਮੈਂ ਜਾਣ ਲਿਆ ਹੈ ਕਿ ਮੇਰਾ ਇੱਕ ਹੀ ਜੀਵਨ ਹੈ, ਜਿਹੜਾ ਜਲਦੀ ਬੀਤ ਜਾਏਗਾ। ਮੈਂ ਜਾਣ ਲਿਆ ਹੈ ਕਿ ਮੈਂ ਇੱਕ ਪਾਪੀ ਹਾਂ। ਮੇਰੀ ਸਾਰੀ ਜਾਇਦਾਦ ਅਤੇ ਮੇਰੇ ਮਿੱਤਰ ਮੈਨੂੰ ਨਹੀਂ ਬਚਾ ਸਕਦੇ। ਮੈਂ ਤੁਹਾਡੇ ਕੋਲ਼ ਟੁੱਟੇ ਅਤੇ ਆਜ਼ੀਜ਼ ਦਿਲ ਨਾਲ਼ ਆਉਂਦਾ ਹਾਂ। ਮੈਂ ਆਪਣੇ ਸਾਰੇ ਪਾਪਾਂ ਤੋਂ ਮਨ ਫਿਰਾਉਂਦਾ ਹਾਂ। ਕ੍ਰਿਪਾ ਕਰਕੇ ਮੈਨੂੰ ਮੁਆਫ਼ ਕਰੋ ਅਤੇ ਧੋ ਦੇਵੋ। ਤੁਹਾਨੂੰ ਮਿਲ਼ਣ ਲਈ ਮੈਨੂੰ ਤਿਆਰ ਕਰੋ। ਆਮੀਨ।”
You can find equivalent English tract @

Live to die no live forever