Healing is yours_punjabi1

ਭਾਵੇਂ ਮਨੁੱਖ ਦੇ ਕੋਲ਼ ਸਭ ਕੁਝ ਹੋਵੇ, ਜਿਵੇਂ ਦੌਲਤ, ਪੜ੍ਹਾਈ, ਦਰਜ਼ਾ ਆਦਿ ਹੋਵੇ ਪ੍ਰੰਤੂ ਉਸਨੂੰ ਆਪਣੇ ਜੀਵਨ ਵਿੱਚ ਅਰਾਮ, ਖ਼ੁਸ਼ੀ, ਸ਼ਾਂਤੀ ਅਤੇ ਸਿਹਤ ਦੀ ਕਮੀ ਹੈ। ਅਨੰਦ ਅਤੇ ਸ਼ਾਂਤੀ ਪ੍ਰਾਪਤ ਕਰਨ ਲਈ ਕਈ ਤਰੀਕਿਆਂ ਨਾਲ਼ ਮਿਹਨਤ ਕਰਦਾ ਹੈ-ਉਹ ਪੈਸੇ ਖ਼ਰਚ ਕਰਦਾ ਹੈ ਅਤੇ ਪਾਪ ਭਰੀਆਂ ਕਾਮਨਾਵਾਂ ਵਿੱਚ ਫੱਸ ਜਾਂਦਾ ਹੈ ਪਰ ਕੁਝ ਵੀ ਫ਼ਾਇਦਾ ਨਹੀਂ ਹੁੰਦਾ। ਉਹ ਇਸ ਗੱਲ ਤੋਂ ਅਣਜਾਣ ਹੈ ਕਿ ਇਹ ਸਾਰੀਆਂ ਗੱਲਾਂ ਉਸਦੇ ਜੀਵਨ ਵਿੱਚ ਕੇਵਲ ਉਸਦੀ ਜਾਨ ਵਿੱਚ ਬੇਅਰਾਮੀ ਅਤੇ ਸਰੀਰ ਵਿੱਚ ਬਿਮਾਰੀ ਅਤੇ ਮੌਤ ਹੀ ਲਿਆਉਂਦੀਆਂ ਹਨ।
ਜਦੋਂ ਪਰਮੇਸ਼ਰ ਨੇ ਮਨੁੱਖ ਦੀ ਰਚਨਾ ਕੀਤੀ ਤਾਂ ਉਸਨੇ ਨਾ ਕੇਵਲ ਆਪਣੀ ਸ਼ਕਲ ਅਤੇ ਸਰੂਪ ਹੀ ਰਚਿਆ ਸਗੋਂ ਅਨੰਦ, ਸ਼ਾਂਤੀ, ਅਰਾਮ, ਤੰਦਰੁਸਤ ਸਰੀਰ ਅਤੇ ਸਦੀਪਕ ਜੀਵਨ ਦੀ ਵੀ ਰਚਨਾ ਕੀਤੀ। ਪਰ ਜਦ ਮਨੁੱਖ ਨੇ ਪਰਮੇਸ਼ਰ ਦੇ ਹੁਕਮ ਨੂੰ ਤੋੜਿਆ ਅਤੇ ਪਾਪ ਕੀਤਾ, ਤਾਂ ਉਸਨੇ ਨਾ ਸਿਰਫ਼ ਆਪਣੀਆਂ ਬਰਕਤਾਂ ਨੂੰ ਹੀ ਨਾਸ਼ ਕੀਤਾ ਪ੍ਰੰਤੂ ਮੌਤ, ਡਰ, ਜਾਨ ਵਿੱਚ ਨਿਰਾਸ਼ਾ ਅਤੇ ਸਰੀਰ ਵਿੱਚ ਕਮਜ਼ੋਰੀ ਅਤੇ ਲਾਇਲਾਜ ਰੋਗਾਂ ਦਾ ਦਾਸ ਵੀ ਬਣ ਗਿਆ।

ਸ਼ਿਫ਼ਾ ਦੇ ਕਈ ਤਰੀਕੇ ਜਿਵੇਂ ਮੈਡੀਕਲ ਸ਼ਿਫ਼ਾ ਅਤੇ ਸ਼ੈਤਾਨੀ ਸ਼ਿਫ਼ਾ ਇਸਤੇਮਾਲ ਕੀਤੀ ਜਾਂਦੀ ਹੈ ਪਰ ਕੋਈ ਵੀ ਮਨੁੱਖ ਨੂੰ ਪੂਰਨ ਸ਼ਿਫ਼ਾ ਨਹੀਂ ਦੇ ਸਕਦਾ। ਇਸ ਤੋਂ ਵੀ ਵੱਧ ਕਈ ਦਵਾਈਆਂ ਦੇ ਕਈ ਗੌਣ ਪ੍ਰਭਾਵ ਹੁੰਦੇ ਹਨ ਅਤੇ ਕਈ ਹੋਰ ਬੀਮਾਰੀਆਂ ਵੀ ਪੈਦਾ ਕਰਦੀਆਂ ਹਨ। ਬੇਸ਼ੱਕ ਆਧੁਨਿਕ ਵਿਗਿਆਨ ਨੇ ਕਈ ਨਵੀਆਂ ਦਵਾਈਆਂ ਦੀ ਜਾਣਕਾਰੀ ਦਿੱਤੀ ਹੈ ਫਿਰ ਵੀ ਨਵੀਆਂ ਬਿਮਾਰੀਆਂ ਉੱਭਰ ਰਹੀਆਂ ਹਨ ਜਿਹੜੀਆਂ ਡਾਕਟਰਾਂ ਨੂੰ ਵੀ ਬਹੁਤ ਵੱਡੀ ਚੁਣੌਤੀ ਦੇ ਰਹੀਆਂ ਹਨ। ਅਜਿਹੀਆਂ ਪਰਿਸਥਿਤੀਆਂ ਵਿੱਚ ਤੁਸੀਂ ਸੋਚ ਕੇ ਵਿਆਕੁਲ ਹੋਵੋਗੇ ਕਿ ਇਸ ਵੀਹਵੀਂ ਸਦੀ ਵਿੱਚ ਕਈ ਡਾਕਟਰ ਹਨ ਜਿਹੜੇ ਤੁਹਾਡੀ ਬਿਮਾਰੀ ਨੂੰ ਠੀਕ ਨਹੀਂ ਕਰ ਸਕੇ।

ਦੋਸਤੋ, ਅਸੀਂ ਤੁਹਾਡੀ ਇੱਕ ਡਾਕਟਰ ਨਾਲ਼ ਜਾਣ-ਪਹਿਚਾਣ ਕਰਵਾਉਂਦੇ ਹਾਂ। ਬੱਸ ਐਨਾਂ ਹੀ ਕਾਫ਼ੀ ਹੈ ਕਿ ਤੁਸੀਂ ਉਸਦੇ ਕੋਲ਼ ਵਿਸ਼ਵਾਸ ਨਾਲ਼ ਆਓ। ਉਹ ਮਾਨਵਤਾ ਦਾ ਸਭ ਤੋਂ ਉੱਤਮ ਡਾਕਟਰ ਹੈ। ਉਹ ਜਿਸਦਾ ਨਾਮ ਯਿਸ਼ੂ ਹੈ ਕਹਿੰਦਾ ਹੈ, ”ਮੈਂ ਤੁਹਾਡਾ ਨਿਰੋਇਆ ਕਰਨ ਵਾਲ਼ਾ ਯਹੋਵਾਹ ਹਾਂ।” (ਕੂਚ 15:26); ”…ਉਸਦੇ ਮਾਰ ਖਾਣ ਤੋਂ ਅਸੀਂ ਨਿਰੋਏ ਕੀਤੇ ਗਏ”; ”ਉਹਨੇ ਆਪ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।” (ਯਸਾ.53:5; ਮੱਤੀ 8:17) ਉਹ ਸਾਨੂੰ ਇਹ ਕਹਿ ਕੇ ਬੁਲਾਉਂਦਾ ਹੈ, ”ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ਼ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ ਅਤੇ ਸਦਾ ਲਈ ਜੀਉਂਦਾ ਹੈ ਅਤੇ ਉਹ ਵਿਸ਼ਵਾਸ ਕਰਨ ਵਾਲ਼ਿਆਂ ਲਈ ਇਸ ਫ਼ਤਹਿ ਦਾ ਵਾਅਦਾ ਵੀ ਕਰਦਾ ਹੈ।

ਜੇਕਰ ਤੁਸੀਂ ਪਸਚਾਤਾਪ ਨਾਲ਼ ਆਪਣੇ ਪਾਪਾਂ ਨੂੰ ਸਭ ਯਿਸ਼ੂ ਅੱਗੇ ਕਬੂਲ ਕਰਦੇ ਹੋ

ਅਤੇ ਉਸ ਨੂੰ ਆਪਣਾ ਨਿੱਜੀ ਮੁਕਤੀਦਾਤਾ ਸਵੀਕਾਰ ਕਰਦੇ ਹੋ, ਉਹ ਨਾ ਕੇਵਲ ਤੁਹਾਡੇ ਪਾਪਾਂ ਨੂੰ ਮੁਆਫ਼ ਕਰਦਾ ਹੈ ਸਗੋਂ ਤੁਹਾਡੀ ਜਾਨ ਵਿੱਚ ਵੀ ਅਰਾਮ ਬਖ਼ਸ਼ਦਾ ਹੈ, ਪ੍ਰੰਤੂ ਤੁਹਾਡੇ ਸਰੀਰ ਦੀ ਬਿਮਾਰੀ ਨੂੰ ਹਟਾਉਂਦੇ ਹੋਏ ਤੁਹਾਨੂੰ ਪੂਰਨ ਸ਼ਿਫ਼ਾ ਵੀ ਦਿੰਦਾ ਹੈ। ”ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਿਰੋਆ ਕਰਦਾ ਹੈ। ਉਹ ਤੇਰੀ ਜ਼ਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ।” (ਜ਼ਬੂ. 103:3,4) ”ਉਹ ਆਪਣਾ ਬਚਨ ਘੱਲ ਕੇ ਉਹਨ੍ਹਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।” (ਜ਼ਬੂ. 107:20)। ਪਰਮੇਸ਼ਰ ਦਾ ਵਚਨ ਕਹਿੰਦਾ ਹੈ, ”ਉਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ…ਉਸੇ ਦੇ ਮਾਰ ਖਾਣ ਤੋਂ ਤੁਸੀਂ ਨਿਰੋਏ ਕੀਤੇ ਗਏ।” (1 ਪਤ. 2:24)

ਰੋਗੀਆਂ ਨੂੰ ਵੇਖ ਕੇ ਯਿਸ਼ੂ ਨੇ ਤਰਸ ਖਾਧਾ। ਉਸਨੇ ਦੱਸ ਕੋੜੀਆਂ ਨੂੰ ਸ਼ਿਫ਼ਾ ਦਿੱਤੀ। ਉਸ ਵਿੱਚੋਂ ਸਮਰੱਥਾ ਨਿਕਲ਼ੀ ਅਤੇ ਉਸ ਔਰਤ ਜਿਹਨੂੰ ਲਹੂ ਵਹਿਣ ਦੀ ਬਿਮਾਰੀ ਸੀ ਚੰਗਾ ਕੀਤਾ। ਯਿਸ਼ੂ ਦੇ ਕੋਲ਼ ਜਿਨ੍ਹੇ ਵੀ ਬਿਮਾਰ ਆਏ ਉਸ ਨਰੋਏ ਹੋ ਗਏ। ਉਹਨੇ ਅੰਨ੍ਹਿਆਂ ਨੂੰ ਰੌਸ਼ਨੀ ਦਿੱਤੀ, ਬੋਲ਼ਿਆਂ ਦੇ ਕੰਨ ਖੋਲ੍ਹੇ ਅਤੇ ਗੂੰਗੇ ਬੋਲ਼ਣ ਲੱਗੇ ਅਤੇ ਲੰਗੜੇ ਚੱਲਣ ਲੱਗੇ। ਇੱਥੋਂ ਤੱਕ ਕਿ ਉਸਨੇ ਮਰਿਆਂ ਹੋਇਆਂ ਨੂੰ ਵੀ ਜ਼ਿੰਦਾ ਕੀਤਾ। ਯਿਸ਼ੂ ਕੱਲ, ਅੱਜ ਅਤੇ ਯੁੱਗੋਯੁੱਗ ਇੱਕੋ ਜਿਹਾ ਹੈ। ਅੱਜ ਵੀ ਉਸਦਾ ਹੱਥ ਛੋਟਾ ਨਹੀਂ ਹੋ ਗਿਆ ਕਿ ਉਹ ਨਿਰੋਆ ਨਾ ਕਰ ਸਕੇ।

ਮੈਡੀਕਲ ਵਿਗਿਆਨ ਅਤੇ ਆਯੁਰਵੈਦਿਕ ਮਨੁੱਖ ਨੂੰ ਸਰੀਰਕ ਤੌਰ ‘ਤੇ ਨਿਰੋਆ ਕਰ ਸਕਦੇ ਹਨ। ਪਰ ਸਾਡੇ ਸਵਰਗੀ ਡਾਕਟਰ, ਯਿਸ਼ੂ ਦੁਆਰਾ ਮੁਫ਼ਤ ਵਿੱਚ ਮਿਲ਼ਣ ਵਾਲ਼ੀ ਇਲਾਹੀ ਸ਼ਿਫ਼ਾ ਨਾ ਕੇਵਲ ਸਰੀਰ ਨੂੰ ਸਗੋਂ ਉਸਦੇ ਮਨ, ਪ੍ਰਾਣ ਅਤੇ ਬਾਕੀ ਸਾਰੇ ਹਿੱਸਿਆਂ ਨੂੰ ਵੀ ਸ਼ਿਫ਼ਾ ਦੇ ਸਕਦੀ ਹੈ।

ਇਸ ਲਈ ਜੇਕਰ ਤੁਸੀਂ ਹੁਣੇ ਨਿਰੋਏ ਹੋਣਾ ਚਾਹੁੰਦੇ ਹੋ, ਭਾਵੇਂ ਤੁਹਾਡੀ ਬਿਮਾਰੀ ਕੁਝ ਵੀ ਕਿਉਂ ਨਾ ਹੋਵੇ ਅਤੇ ਬੇਸ਼ੱਕ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਹੋਵੇ, ਆਪਣੇ ਆਪ ਨੂੰ ਪੂਰਨ ਰੂਪ ਵਿੱਚ ਯਿਸ਼ੂ ਜੋ ਪ੍ਰਭੂ ਅਤੇ ਸਵਰਗੀ ਡਾਕਟਰ ਹੈ, ਦੇ ਹੱਥ ਵਿੱਚ ਸੌਂਪ ਦਿਓ ਅਤੇ ਇਸ ਤਰ੍ਹਾਂ ਪ੍ਰਾਰਥਨਾ ਕਰੋ।

‘ਪ੍ਰਭੂ ਯਿਸ਼ੂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਸਲੀਬ ਉੱਤੇ ਨਾ ਸਿਰਫ਼ ਮੇਰੇ ਪਾਪਾਂ ਲਈ ਮਰੇ ਸਗੋਂ ਮੇਰੀਆਂ ਬਿਮਾਰੀਆਂ ਲਈ ਵੀ ਮਰ ਗਏ। ਕ੍ਰਿਪਾ ਕਰਕੇ ਮੇਰੇ ਪਾਪਾਂ ਨੂੰ ਮੁਆਫ਼ ਕਰੋ ਅਤੇ ਮੈਨੂੰ ਪੂਰਨ ਸ਼ਿਫ਼ਾ ਦਿਓ। ਮੈਂ ਤੁਹਾਡੇ ਬੱਚੇ ਦੀ ਤਰ੍ਹਾਂ ਸਾਫ਼ ਜੀਵਨ ਬਤੀਤ ਕਰਨਾ ਚਾਹੁੰਦਾ ਹਾਂ। ਆਮੀਨ।’

You can find equivalent English tract @

Healing is yours!