ਸ਼ਾਂਤੀ-ਕਿੰਨਾਂ ਮਿੱਠਾ ਅਤੇ ਦਿਲ ਨੂੰ ਛੂਹਣ ਵਾਲ਼ਾ ਸ਼ਬਦ ਹੈ। ਸ਼ਾਂਤੀ-ਕੁਝ ਅਜਿਹੀ ਚੀਜ਼ ਹੈ ਜਿਸਦੇ ਲਈ ਮਨੁੱਖ ਦੀ ਆਤਮਾ ਤਰਸਦੀ ਅਤੇ ਕਰਾਹਉਂਦੀ ਹੈ। ਲੱਖਾਂ ਲੋਕ ਇਸ ਨੂੰ ਲੱਭਦੇ ਹਨ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਉਨ੍ਹਾਂ ਤੋਂ ਲੱਖਾਂ ਮੀਲ਼ ਦੂਰ ਹੈ। ਸ਼ਾਂਤੀ-ਧਨ ਨਾਲ਼ ਖਰੀਦੀ ਨਹੀਂ ਜਾ ਸਕਦੀ, ਸਿਆਣਪ ਇਸ ਨੂੰ ਨਹੀਂ ਪਾ ਸਕਦੀ ਅਤੇ ਪ੍ਰਸਿੱਧੀ ਇਸ ਨੂੰ ਮੋਹਿਤ ਨਹੀਂ ਕਰ ਸਕਦੀ। ਸ਼ਾਂਤੀ-ਜਿਸ ਨੂੰ ਤੁਸੀਂ ਵੀ ਥੋੜ੍ਹੀ ਅਸਫ਼ਲਤਾ ਨਾਲ਼ ਹੀ ਲੱਭ ਰਹੇ ਹੋਵੋਗੇ। ਸ਼ਾਂਤੀ ਦੀ ਘਾਟ ਦੀ ਵਜ੍ਹਾ ਕਰਕੇ ਤੁਸੀਂ ਕਿੰਨੀ ਵਾਰ ਆਪਣੀ ਨਿਰਾਸ਼ਾ ਨੂੰ ਦੂਜਿਆਂ ਉੱਤੇ ਸੁੱਟਣਾ ਚਾਹਿਆ ਹੋਵੇਗਾ ਅਤੇ ਸ਼ਾਇਦ ਆਪਣੀ ਜ਼ਿੰਦਗੀ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ? ਤੁਸੀਂ ਨਸ਼ੀਲੀਆਂ ਦਵਾਈਆਂ ਨਾਲ਼ ਸ਼ਾਂਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਇਹ ਸਿੱਧ ਹੋ ਚੁੱਕੀ ਸੱਚਾਈ ਹੈ ਕਿ ਇੱਕ ਵਾਰ ਨਸ਼ੀਲੀ ਦਵਾਈ ਦਾ ਅਸਰ ਖ਼ਤਮ ਹੋ ਗਿਆ ਤਾਂ ਅਜਿਹੀ ਸ਼ਾਂਤੀ ਹਵਾ ਦੀ ਪਤਲੀ ਤਹਿ ਵਿੱਚ ਅਲੋਪ ਹੋ ਜਾਂਦੀ ੈਹ। ਕੁਝ ਲੋਕ ਚੁੱਪ ਸਾਧ ਕੇ ਮੰਤਰ ਜਪ ਕੇ ਜਾਂ ਯੋਗਾ ਕਰਨ ਦਾ ਯਤਨ ਕਰਦੇ ਹਨ। 18 ਮਹੀਨਿਆਂ ਤੱਕ ਮੰਤਰ ਜਪਣ ਵਾਲ਼ੇ ਲੋਕਾਂ ਉੱਤੇ ਹਾਲ ਹੀ ਵਿੱਚ ਮੈਡੀਕਲ ਸਬੰਧੀ ਨਿਰੀਖਣ ਕੀਤਾ ਗਿਆ ਹੈ ਜਿਸ ਦੇ ਦੁਆਰਾ ਇਹ ਪਤਾ ਲੱਗਿਆ ਹੈ ਕਿ ਅਜਿਹੇ ਲੋਕਾਂ ਵਿੱਚ ਮਾਨਸਿਕ ਅਸਥਿਰਤਾ ਉਨ੍ਹਾਂ ਲੋਕਾਂ ਦੀ ਤੁਲਨਾ ਵਿੱਚ ਦੌਗੁਣੀ ਪਾਈ ਜਾਂਦੀ ਹੈ ਜਿਹੜੇ ਇਸਦਾ ਇਸ ‘ਤੇ ਮਾਲ਼ ਨਹੀਂ ਕਰਦੇ ਹਨ। ਕਈ ਲੋਕ ਏਕਾਂਤ ਵਿੱਚ ਰਹਿ ਕੇ ਛੁਟਕਾਰਾ ਪਾਉਣਾ ਚਾਹੁੰਦੇ ਹਨ, ਸਿਰਫ਼ ਇਹ ਜਾਣਨ ਲਈ ਕਿ ਉਨ੍ਹਾਂ ਦੀ ਚੰਚਲਤਾ ਦਾ ਕਾਰਨ ਦੂਜਿਆਂ ਦੀ ਬਜਾਇ ਖ਼ੁਦ ਉਨ੍ਹਾਂ ਅੰਦਰ ਹੀ ਜ਼ਿਆਦਾ ਹੈ। ਦੁਨੀਆ ਤੋਂ ਅਲਹਿਦਗੀ ਉਨ੍ਹਾਂ ਦੇ ਆਪਣੇ ਸੁਭਾਅ ਦੀ ਭ੍ਰਿਸ਼ਟਤਾ ਨਾਲ਼ ਉਨ੍ਹਾਂ ਦਾ ਸਾਹਮਣਾ ਕਰਵਾਉਂਦੀ ਹੈ। ਜੇਕਰ ਅਸੀਂ ਆਪਣੀਆਂ ਰੋਜ਼ ਦੀਆਂ ਸਮੱਸਿਆਵਾਂ ਉੱਤੇ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਾਪਤ ਨਹੀਂ ਕਰਦੇ ਤਾਂ ਸਾਡੇ ਜੀਵਨ ਦਾ ਕੀ ਮਤਲਬ ਹੈ?
ਇਹ ਪਤ੍ਰਿਕਾ ਤੁਹਾਨੂੰ ਪੇਸ਼ ਕਰਨ ਦਾ ਕਾਰਨ ਇਹ ਹੈ ਕਿ ਅਸੀਂ ਇੱਕ ਅਜਿਹੇ ਵਿਅਕਤੀ ਨਾਲ਼ ਤੁਹਾਡੀ ਜਾਣ-ਪਛਾਣ ਕਰਵਾਉਣਾ ਚਾਹੁੰਦੇ ਹਾਂ ਜੋ ਤੁਹਾਨੂੰ ਸੱਚੀ ਅਤੇ ਸਦੀਪਕ ਸ਼ਾਂਤੀ ਦੇ ਸਕਦਾ ਹੈ। ਉਹ ਕਹਿੰਦਾ ਹੈ,”ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ।” ਇਹ ਕੇਵਲ ਸ਼ਬਦ ਹੀ ਨਹੀਂ ਹਨ, ਪਰ ਇਹ ਉਸਦੇ ਸ਼ਬਦ ਹਨ, ਜਿਸਨੇ ਆਪਣਾ ਜੀਵਨ ਦੇ ਕੇ ਇਹ ਸਿੱਧ ਕੀਤਾ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੀ ਸ਼ਾਂਤੀ ਦਾ ਧਿਆਨ ਰੱਖਦਾ ਹੈ। ਜਦੋਂ ਤੱਕ ਤੁਹਾਡੇ ਆਪਣੇ ਆਪ ਵਿੱਚ ਸ਼ਾਂਤੀ ਨਾ ਹੋਵੇ, ਕੋਈ ਤੁਹਾਨੂੰ ਸ਼ਾਂਤੀ ਨਹੀਂ ਦੇ ਸਕਦਾ। ਇੱਕ ਹੈ ਜਿਸਦੇ ਕੋਲ਼ ਸ਼ਾਂਤੀ ਹੈ ਅਤੇ ਸ਼ਾਂਤੀ ਦੇਣ ਦਾ ਵਾਅਦਾ ਕਰਦਾ ਹੈ, ਉਹ ਸ਼ਾਂਤੀ ਦਾ ਰਾਜਕੁਮਾਰ ਹੈ। ਉਸਦਾ ਨਾਮ ਯਿਸ਼ੂ ਹੈ।
ਸ਼ਾਇਦ ਤੁਸੀਂ ਕਹੋਗੇ,”ਪਰ ਯਿਸ਼ੂ ਮੇਰੇ ਲਈ ਯਥਾਰਥ ਨਹੀਂ ਹੈ, ਮੈਂ ਕਿਸ ਤਰ੍ਹਾਂ ਕਿਸੇ ਕੋਲ਼ੋਂ, ਜਿਸਨੂੰ ਵੇਖ ਵੀ ਨਹੀਂ ਸਕਦਾ, ਕੁਝ ਪ੍ਰਾਪਤ ਕਰ ਸਕਦਾ ਹਾਂ?” ਜੇਕਰ ਯਿਸ਼ੂ ਤੁਹਾਡੇ ਲਈ ਯਥਾਰਥ ਹੁੰਦਾ ਤਾਂ ਤੁਹਾਡੇ ਕੋਲ਼ ਪਹਿਲਾਂ ਹੀ ਸ਼ਾਂਤੀ ਹੁੰਦੀ। ਉਹ ਤੁਹਾਡੇ ਲਈ ਯਥਾਰਥ ਨਹੀਂ ਹੈ ਕਿਉਂਕਿ ‘ਕੋਈ ਚੀਜ਼’ ਤੁਹਾਨੂੰ ਉਸ ਕੋਲ਼ੋਂ ਅਤੇ ਜੋ ਸ਼ਾਂਤੀ ਉਹ ਦੇਣੀ ਚਾਹੁੰਦਾ ਹੈ, ਤੋਂ ਅਲੱਗ ਕਰ ਰਹੀ ਹੈ। ਅਤੇ ਉਹ ‘ਕੋਈ ਚੀਜ਼’ ਤੁਹਾਡੇ ਆਪਣੇ ਪਾਪ ਹਨ। ਦਿਲ ਦੀ ਗਹਿਰਾਈ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਕੀ ਗ਼ਲਤ ਹੈ ਅਤੇ ਕੀ ਠੀਕ ਹੈ, ਜਦੋਂ ਅਸੀਂ ਆਪਣੇ ਅੰਦਰਲੇ ਜ਼ਮੀਰ ਦੀ ਅਵਾਜ਼ ਨੂੰ, ਜਿਹੜੀਆਂ ਗੱਲਾਂ ਕਰਨ ਤੋਂ ਮਨ੍ਹਾ ਕਰਦਾ ਹੈ, ਧਿਆਨ ਨਹੀਂ ਦਿੰਦਾ ਤਾਂ ਸੱਚਮੁੱਚ ਅਸੀਂ ਉਸਦੀ ਅਵਾਜ਼ ਲਈ ਬੋਲ਼ੇ ਹੋ ਜਾਂਦੇ ਹਾਂ ਜੋ ਸਾਨੂੰ ਸ਼ਾਂਤੀ ਦੇਣਾ ਚਾਹੁੰਦਾ ਹੈ। ਜ਼ਰਾ ਹੇਠਾਂ ਲਿਖੀ ਗਈ ਉਦਾਹਰਨ ਉੱਪਰ ਥੋੜ੍ਹਾ ਸੋਚੋ-”ਭਲ਼ਾ ਹੁੰਦਾ ਕਿ ਤੂੰ ਮੇਰੇ ਹੁਕਮਾਂ ਨੂੰ ਧਿਆਨ ਨਾਲ਼ ਸੁਣਾ ਹੁੰਦਾ। ਤਦ ਤੇਰੀ ਸ਼ਾਂਤੀ ਨਦੀ ਵਾਂਗ ਅਤੇ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਦੀ ਤਰ੍ਹਾਂ ਹੁੰਦਾ”, ”ਜੇਕਰ ਅਸੀਂ ਆਪਣੇ ਪਾਪਾਂ ਨੂੰ ਮੰਨ ਲਈਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਸਾਰੇ ਪਾਪਾਂ ਨੂੰ ਮੁਆਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।”
ਹੁਣ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ। ਜੇਕਰ ਸੱਚਮੁੱਚ ਤੁਸੀਂ ਸ਼ਾਂਤੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਜੋ ਕੁਝ ਵੀ ਜੀਵਨ ਵਿੱਚ ਗ਼ਲਤ ਹੈ ਕਰਕੇ ਜਾਣਦੇ ਹੋ, ਉਸ ਤੋਂ ਮੁੜ ਕੇ ਯਿਸ਼ੂ ਕੋਲ਼ੋਂ ਮੁਆਫ਼ੀ ਮੰਗਣੀ ਜ਼ਰੂਰੀ ਹੈ। ਉਹ ਤੁਹਾਡੇ ਕੀਤੇ ਹੋਏ ਕਿਸੇ ਵੀ ਪਾਪ ਨੂੰ ਮੁਆਫ਼ ਕਰਨ ਦੇ ਯੋਗ ਅਤੇ ਇਛੁੱਕ ਹੈ ਕਿਉਂਕਿ ਉਸਨੇ ਤੁਹਾਡੇ ਅਤੇ ਮੇਰੇ ਪਾਪਾਂ ਦੀ ਸਜ਼ਾ ਚੁੱਕਣ ਲਈ ਆਪਣੀ ਜਾਨ ਸਲੀਬ ਉੱਤੇ ਦੇ ਦਿੱਤੀ। ਇਸ ਲਈ ਪਰਮੇਸ਼ਰ ਤੁਹਾਡੇ ਕੋਲ਼ੋਂ ਜੋ ਕੁਝ ਵੀ ਮੰਗਦਾ ਹੈ, ਉਸਦਾ ਹੁਕਮ ਮੰਨਣ ਲਈ ਫ਼ੈਸਲਾ ਕਰੋ। ਜੇਕਰ ਇਸ ਤਰ੍ਹਾਂ ਕਰੋਗੇ ਤਾਂ ਉਹ ਸੱਚੀ ਸ਼ਾਂਤੀ ਜਿਹੜੀ ਤੁਹਾਡੀ ਸਮਝ ਤੋਂ ਬਾਹਰ ਹੈ, ਆਪਣੇ ਅੰਦਰ ਉੱਛਲ਼ਦੀ ਹੋਈ ਪਾਓਗੇ ਅਤੇ ਇਹ ਸ਼ਾਂਤੀ ਕਦੇ ਵੀ ਤੁਹਾਡੇ ਤੋਂ ਦੂਰ ਨਹੀਂ ਹੋਵੇਗੀ। ਜਦੋਂ ਤੁਹਾਡੇ ਪਾਪ ਦੂਰ ਹੋ ਜਾਣਗੇ ਤਾਂ ਯਿਸ਼ੂ ਜੋ ਸ਼ਾਂਤੀ ਦਾ ਰਾਜਕੁਮਾਰ ਹੈ, ਤੁਹਾਡੇ ਲਈ ਯਥਾਰਥ ਬਣ ਜਾਵੇਗਾ।
ਸ਼ਾਂਤੀ, ਪਾਪ ਅਤੇ ਬਿਮਾਰੀ ਤੋਂ ਛੁਟਕਾਰਾ, ਸਾਰੇ ਇਕੱਠੇ ਆਉਂਦੇ ਹਨ। ਯਿਸ਼ੂ ਨੇ ਕੇਵਲ ਸਾਡੇ ਪਾਪਾਂ ਤੋਂ ਛੁਟਕਾਰੇ ਦੇ ਲਈ ਹੀ ਨਹੀਂ ਸਗੋਂ ਸਾਨੂੰ ਬਿਮਾਰੀਆਂ ਅਤੇ ਰੋਗਾਂ ਤੋਂ ਛੁਟਕਾਰਾ ਦੇਣ ਲਈ ਵੀ ਕਸ਼ਟ ਸਹਿਣ ਕੀਤਾ ਅਤੇ ਸਲੀਬ ‘ਤੇ ਮਰ ਗਿਆ। ਜਦੋਂ ਤੁਸੀਂ ਉਸ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤੇ ਦੇ ਰੂਪ ਵਿੱਚ ਸਵੀਕਾਰ ਕਰੋਗੇ, ਉਹ ਨਾ ਸਿਰਫ਼ ਤੁਹਾਡੇ ਜਾਨ ਵਿੱਚ ਮੁਆਫ਼ੀ ਅਤੇ ਸ਼ਾਂਤੀ ਲਿਆਏਗਾ, ਪ੍ਰੰਤੂ ਸਰੀਰ ਵਿੱਚ ਸ਼ਿਫ਼ਾ ਵੀ ਦੇਵੇਗਾ। ਰਾਜਾ ਦਾਊਦ ਉਸਦੇ ਸਾਰੇ ਉਪਕਾਰ ਨਾ ਵਿਸਾਰ, ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ, ਉਹ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ।” ਯਕੀਨ ਕਰੋ, ਜਦੋਂ ਤੁਸੀਂ ਯਿਸ਼ੂ ਨੂੰ ਜਿਹੜਾ ਸ਼ਾਂਤੀ ਦਾ ਰਾਜਾ ਹੈ, ਮਿਲ਼ੋਗੇ ਅਤੇ ਜਦੋਂ ਉਸਦੀ ਸ਼ਾਂਤੀ ਨੂੰ ਪ੍ਰਾਪਤ ਕਰੋਗੇ ਤਾਂ ਡਰ, ਪਰੇਸ਼ਾਨੀ ਅਤੇ ਚਿੰਤਾ ਤੁਹਾਡੇ ਦਿਲ ਤੋਂ ਬਿਲਕੁਲ ਅਲੋਪ ਹੋ ਜਾਵੇਗੀ ਅਤੇ ਤੁਸੀਂ ਆਪਣੇ ਜੀਵਨ ਦੁਆਰਾ ਇਸ ਯੁੱਧ ਅਤੇ ਨਫ਼ਰਤ ਨਾਲ਼ ਪਾਟੀ ਹੋਈ ਦੁਨੀਆ ਨੂੰ ਸ਼ਾਂਤੀ ਅਤੇ ਸੰਤੁਸ਼ਟੀ ਇੱਕ ਹੱਦ ਤੱਕ ਦੇ ਸਕੋਗੇ।
ਪ੍ਰਾਰਥਨਾ” ਪ੍ਰਭੂ ਯਿਸ਼ੂ, ਤੁਸੀਂ ਸ਼ਾਂਤੀ ਦੇ ਰਾਜ ਕੁਮਾਰ ਹੋ ਅਤੇ ਮੈਨੂੰ ਤੁਹਾਡੀ ਸ਼ਾਂਤੀ ਦੀ ਜ਼ਰੂਰਤ ਹੈ। ਮੈਂ ਜਾਣਦਾ ਹਾਂ ਕਿ ਇਹ ਮੇਰਾ ਪਾਪ ਹੈ ਜਿਹੜਾ ਮੈਨੂੰ ਤੁਹਾਡੇ ਤੋਂ ਅਲੱਗ ਕਰਦਾ ਹੈ। ਕ੍ਰਿਪਾ ਕਰਕੇ ਮੇਰੇ ਪਾਪਾਂ ਨੂੰ ਮੁਆਫ਼ ਕਰੋ ਅਤੇ ਮੇਰੇ ਪਾਪ ਭਰੇ ਦਿਲ ਨੂੰ ਆਪਣੇ ਕੀਮਤੀ ਲਹੂ ਨਾਲ਼ ਧੋ ਕੇ ਸਾਫ਼ ਕਰ ਦਿਓ। ਅੱਜ, ਮੈਂ ਤੁਹਾਨੂੰ ਆਪਣਾ ਪਰਮੇਸ਼ਵਰ ਅਤੇ ਮੁਕਤੀਦਾਤਾ ਦੇ ਰੂਪ ਵਿੱਚ ਸਵੀਕਾਰ ਕਰਦਾ ਹਾਂ। ਤੁਸੀਂ ਜੋ ਕੁਝ ਵੀ ਕਹੋਗੇ, ਉਹ ਕਰਨ ਲਈ ਤਿਆਰ ਹਾਂ। ਲੇਕਿਨ ਕ੍ਰਿਪਾ ਕਰਕੇ ਮੇਰੀ ਸਹਾਇਤਾ ਕਰੋ। ਪ੍ਰਭੂ, ਮੈਨੂੰ ਸ਼ਿਫ਼ਾ ਦਿਓ ਅਤੇ ਸ਼ਾਂਤੀ ਦਿਓ। ਆਮੀਨ।
You can find equivalent English tract @